Thursday, 8 September 2016

ਮਾਤਾ ਜਮਨਾ ਦੇਵੀ ਜੀ ਦੀ ਸ਼ਰਧਾ ..

ਸੰਨ 1671 ਈਸਵੀ : ਵਿਚ ਬਾਲ ਗੋਬਿੰਦ ਰਾਇ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਪੁਜਣ ਤੇ ਮਾਤਾ ਗੁਜਰੀ ਜੀ ਨਾਲ ਪਟਨਾ ਸਾਹਿਬ ਦੀ ਧਰਤੀ ਤੋ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ | ਪਟਨਾ ਸਾਹਿਬ ਦੀਆ ਸੰਗਤਾ ਦਾ ਬਾਲ ਗੋਬਿੰਦ ਰਾਇ ਜੀ ਨਾਲ ਅਥਾਹ ਪਿਆਰ ਸੀ | ਅਨੰਦਪੁਰ ਸਾਹਿਬ ਭੇਜਣ ਲਈ ਕਿਸੇ ਦਾ ਵੀ ਦਿਲ ਨਹੀ ਸੀ ਕਰਦਾ , ਸਭ ਦੀਆ ਅੱਖਾ ਵਿਚ ਪਿਆਰ ਦੇ ਹੰਝੂ ਸਨ | ਸੰਗਤਾ ਵਿਦਾਇਗੀ ਦੇਣ ਵਾਸਤੇ ਪਟਨਾ ਸਾਹਿਬ ਤੋ ਤਕਰੀਬਨ 13 ਕਿਲੋਮੀਟਰ ਦੀ ਦੂਰੀ ਪਿੰਡ ਦਾਨਾਪੁਰ ਤਕ ਨਾਲ ਆਈਆ.. ਇਥੇ ਪਹੁਚਣ ਸਮੇ ਸ਼ਾਮ ਪੈਣ ਤੇ ਗੋਬਿੰਦ ਰਾਇ ਜੀ , ਮਾਤਾ ਗੁਜਰੀ ਜੀ ਅਤੇ ਪਟਨਾ ਸਾਹਿਬ ਤੋ ਨਾਲ ਆਈਆ ਸੰਗਤਾ ਨੇ ਰਾਤ ਬਿਸਰਾਮ ਕੀਤਾ | ਦਾਨਾਪੁਰ ਵਿਚ ਰਹਿਣ ਵਾਲੀ ਇਕ ਬੁਢੀ ਔਰਤ ਮਾਤਾ ਜਮਨਾ ਦੇਵੀ ਜੀ ਗੁਰੂ ਘਰ ਉਪਰ ਅਥਾਹ ਸ਼ਰਧਾ ਰਖਦੀ ਸੀ , ਪਰ ਉਮਰ ਵੱਡੀ ਹੋਣ ਕਾਰਣ ਇਧਰ - ਉਧਰ ਜਾ ਨਹੀ ਸਕਦੀ ਸੀ .. ਜਿਸ ਵੇਲੇ ਉਸ ਨੂੰ ਪਤਾ ਲੱਗਾ ਕੇ ਦਾਨਾਪੁਰ ਵਿਚ ਸੰਗਤਾ ਸਮੇਤ ਗੋਬਿੰਦ ਰਾਇ ਜੀ ਆਏ ਹਨ ਤਾਂ ਉਸਨੇ ਬੜੇ ਪਿਆਰ ਅਤੇ ਸਤਕਾਰ ਨਾਲ ਹਾਂਡੀ ਵਿਚ ਖਿਚੜੀ ਬਣਾ ਕੇ ਲਿਆਂਦੀ .. ਸਤਿਗੁਰੁ ਜੀ ਨੂੰ ਸਕਣ ਵਾਸਤੇ ਬੇਨਤੀ ਕੀਤੀ .. ਮਾਈ ਅੰਦਰ ਬਹੁਤ ਪ੍ਰੇਮ ਸੀ , ਦੂਜਾ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਓਸਨੂੰ ਕੋਈ ਸੂਝ ਨਾ ਰਹੀ ਤੇ ਉਸਨੇ ਥਾਲ ਪਰੋਸ ਕੇ ਨਹੀ ਦਿਤਾ ਬਾਲਕਿ ਹਾਂਡੀ ਹੀ ਗੋਬਿੰਦ ਰਾਇ ਜੀ ਅਗੇ ਰਖ ਦਿਤੀ | ਗੋਬਿੰਦ ਰਾਇ ਜੀ ਨੇ ਉਸ ਮਾਈ ਦੇ ਪ੍ਰੇਮ ਵਜੋ ਬਣਾਈ ਖਿਚੜੀ ਨੂੰ ਸੰਗਤਾ ਵਿਚ ਵਰਤਾਇਆ ਤੇ ਆਪ ਛਕਿਆ | ਰਾਤ ਬਿਸਰਾਮ ਕਰਨ ਪਿਛੋ ਸਵੇਰੇ ਜਦ ਆਨੰਦਪੁਰ ਲਈ ਗੋਬਿੰਦ ਰਾਇ ਚੱਲਣ ਲਗੇ ਤਾ ਮਾਈ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਉਹ ਇਥੋ ਕਿਤੇ ਵੀ ਨਾ ਜਾਣ ਤੇ ਇਥੇ ਹੀ ਮੈਨੂ ਦਰਸ਼ਨ ਦਿੰਦੇ ਹੋਏ ਪਾਸ ਰਹਿਣ | ਗੋਬਿੰਦ ਰਾਇ ਜੀ ਨੇ ਕਿਹਾ ਦਾਦੀ ਮਾਂ ਮੈਂ ਸਦਾ ਆਪ ਜੀ ਦੇ ਪਾਸ ਹੀ ਹੋਵਾਂਗਾ , ਜਦ ਮੇਰੇ ਦਰਸ਼ਨ ਕਰਨੇ ਹੋਣ ਇੰਝ ਹੀ ਪਿਆਰ ਨਾਲ ਖਿਚੜੀ ਬਣਾ ਕੇ ਸੰਗਤਾ ਅਤੇ ਗਰੀਬ ਲੋੜਵੰਦਾ ਨੂੰ ਛਕਾਉਣਾ , ਮੈਂ ਉਹਨਾ ਵਿਚੋ ਹੀ ਤਹਾਨੂੰ ਇੰਝ ਬੈਠਾ ਨਜ਼ਰ ਆਵਾਂਗਾ | ਮਾਤਾ ਜਮਨਾ ਦੇਵੀ ਦੇ ਦਿਲ ਵਿਚ ਜਦੋ ਵੀ ਗੋਬਿੰਦ ਰਾਇ ਦੇ ਦਰਸ਼ਨ ਕਰਣ ਦੀ ਉਮੰਗ ਪੈਦਾ ਹੁੰਦੀ ਤਾ ਉਹ ਖਿਚੜੀ ਤਿਆਰ ਕਰਕੇ ਸੰਗਤਾ ਨੂੰ ਖਵਾ ਆਉਂਦੀ ਤਾ ਉਸਨੁ ਪ੍ਰਤਖ ਗੋਬਿੰਦ ਰਾਇ ਜੀ ਦੇ ਦਰਸ਼ਨ ਹੋ ਜਾਂਦੇ .. ਇਸ ਤਰਾ ਮਾਈ ਅਖੀਰਲੇ ਸਵਾਸਾ ਤਕ ਗੋਬਿੰਦ ਰਾਇ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀ ਰਹੀ | ਉਹ ਹਾਂਡੀ ਜਿਸ ਵਿਚ ਮਾਈ ਨੇ ਗੋਬਿੰਦ ਰਾਇ ਜੀ ਲਈ ਖਿਚੜੀ ਤਿਆਰ ਕੀਤੀ ਉਥੇ ਹੁਣ ਗੁਰੂਦਵਾਰਾ ਹਾਂਡੀ ਸਾਹਿਬ ਹੈ .. ਉਹ ਹਾਂਡੀ ਵੀ ਮੋਜੂਦ ਹੈ ਤੇ ਅੱਜ ਤੱਕ ਉਥੇ ਖਿਚੜੀ ਦਾ ਲੰਗਰ ਚਲਦਾ ਹੈ ..

ਸਿਖਿਆ :- ਇਸ ਸਾਖੀ ਤੋ ਇਹ ਸਿਖਿਆ ਮਿਲਦੀ ਹੈ ਕੇ ਜੇ ਅਸੀਂ ਸੰਗਤ ਦੀ ਖੁਸ਼ੀ ਲੈ ਲਈਏ ਤਾ ਗੁਰੂ ਦੀ ਖੁਸ਼ੀ ਆਪੇ ਮਿਲ ਜਾਂਦੀ ਹੈ .....

ਇਤਿਹਾਸ ਦੀ ਸਾਝ ਤੁਹਾਡੇ ਨਾਲ ਪਾਉਦੇ ਹੋਏ ਕਿਸੇ ਵੀ ਤਰਾਂ ਦੀ ਭੁਲ ਜਾਂ ਕਮੀ ਰਹਿ ਗਈ ਹੋਵੇ ਤਾਂ ਗੁਰੂ ਸਾਹਿਬ ਅਤੇ ਸਿੱਖ ਸੰਗਤਾਂ ਬਖਸ਼ਣ ਜੋਗ ਹਨ ਜੀ |

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ।।



Mata Jamna Devi Ji Di Sharda..

San 1671 isvi : vich Sahibzada Baal Gobind Rai Ji Guru Tegh Bhadur Ji Da suneha Pujan te Mata Gujri Ji naal Patna Sahib di Dharti toh Anandpur Sahib nu chale paye..

Patna Sahib Diya Sangta da Sahibzade naal athah Pyar C.. Anadpur Sahib Bhejan lai kise da v Dil Nahi c Karda , Sab Diya Akha Vich Pyar de Hanju san..

Sangta Vidaigi den Vastey Patna Sahib toh Takriban 13 Kilometer di doori Pind Danapur tak Naal Aiya.. Ehthe Pauchan sme Sham pen te Gobind Rai Ji , Mata Gujri Ji ate Patna Sahib toh naal Aiya Sangta ne Raat bisram kita..

Danapur vich rehan wali ik budhi aurat Mata Jamna Devi ji Guru Ghar upar athah Sharda Rakhdi C , Par Umar Wdi hon Kaaran idhar-udar ja nahi Sakdi C.. Jis wele os nu pta lga Ke Danapur vich Sangta smet Gobind Rai ji aye han ta usne bde Pyar ate Satkar naal Handi vich Khichdi bna ke Liandi.. Satguru Ji nu Shakan Vastey Benti Kiti.. Mai andar bohut Prem C , Duja Sahibzade de Darshan Karke osnu koi sooj na rahi te osne Thaal Pros ke nahi Dita Balki Handi he Gobind Rai Ji agey rakh Diti..

Gobind Rai Ji ne us Mai de Prem vjoh bnai Khichdi nu Sangta vich Vartaya te aap Shakaya..

Raat Bisram Karan Picho Swere Jad Anandpur lai Gobind Rai chalan lge ta Mai ne Guru Ji nu Benti Kiti oh etho kite V na Jaan te ehthe he Mainu Darshan dende Hoye Paas Rehan..

Gobind Rai Ji ne Keha Dadi Maa Main sda Aap ji de Paas he Hovanga , Jad Mere Darshan krne hon inz he Pyar Naal Khichdi bna ke Sangta ate Gareeb Lodwanda nu Shakauna , Main ohna Vicho he Tohanu inz Baitha Nazar Avanga..

Mata Jamna Devi De Dil Vich jde V Gobind Rai de Darshan Karan Di umang Paida hundi ta oh Khichdi Tyaar Karke Sangta nu Khuva aundi ta osnu Partakh Gobind Rai Ji De Darshan ho Jande.. Iss tra Mai Akheer le Swasa tak Gobind Rai Ji de Darshan Karke Nihaal Hundi Rahi..
Oh Handi Jis Vich Mai ne Gobind Rai Ji lai Khichdi tyaar kiti Ohthe Hun Gurudwara Handi Sahib hai .. oh Handi V Mojood hai te Aaj Tak ohthe Khichdi da Langar Chalda hai ..

Sikheya :- Iss Sakhi toh eh Sikheya Mildi hai ke je asi Sangat Di Khushi le Laiye ta Guru Di Khushi Apey Mil Jandi Hai.....



Itihas nu Sakhiya De Roop Vich Sangta tak pauchaon vich kai Galtiya reh Gaiya Hongiya, Sangat ate Guru Ji Bakshan yog Han ! aas karde ha ki Galtiya nu na Chitarde hoye Khima Karoge !



No comments:

Post a Comment