Thursday, 8 September 2016

Must Read.. ਸ਼੍ਰੀ ਗੁਰੂ ਹਰਿਰਾਇ ਜੀ ਮਾਰਚ 1644 ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ

ਸ਼੍ਰੀ ਗੁਰੂ ਹਰਿਰਾਇ ਜੀ ਮਾਰਚ 1644 ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏਤਾਂ ਉਸ ਵਕਤ ਆਪ ਜੀ ਦੀ ਉਮਰ 14 ਸਾਲ ਸੀ। ਗੁਰਗੱਦੀ ਸੰਭਾਲਣ ਤੋਂ ਬਾਅਦ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਇਆ। ਗੁਰੂ ਹਰਿਰਾਇ ਜੀ ਸ਼ਾਂਤ ਸੁਭਾਅ ਦੇ ਮਾਲਕ ਸਨ। ਆਪ ਜੀ ਪਾਸ 2200 ਘੋੜ ਸਵਾਰ ਸਿੰਘਾਂ ਦੀ ਫੌਜ ਸੀ, ਪਰ ਆਪ ਨੇ ਕਦੇ ਵੀ ਕਿਸੇ ‘ਤੇ ਹਮਲਾ ਨਹੀਂ ਕੀਤਾ ਸੀ। ਜਦ ਮਾਲਵਾ ਇਲਾਕੇ ਵਿੱਚ ਕਾਲ ਪੈ ਗਿਆ ਸੀ ਤਾਂ ਗੁਰੂ ਹਰਿਰਾਇ ਜੀ ਨੇ ਮਾਲਵੇ ਇਲਾਕੇ ਵਿੱਚ ਲੰਗਰ ਲਗਵਾ ਦਿੱਤੇ ਸਨ। ਨਗਾਰਾ ਵਜਾਉਣ ਦੀ ਰੀਤ ਵੀ ਆਪ ਜੀ ਨੇ ਹੀ ਚਲਾਈ ਸੀ ਤਾਂ ਜੋ ਦੂਰ-ਦੁਰਾਡੇ ਬੈਠੀਆਂ ਸੰਗਤਾਂ ਵੀ ਆਵਾਜ਼ ਸੁਣ ਕੇ ਲੰਗਰ ਛਕਣ ਲਈ ਆ ਸਕਣ। ਗੁਰੂ ਹਰਿਰਾਇ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ੁਰੂ ਕੀਤੇ ਰੋਗੀਆਂ ਦੇ ਇਲਾਜ ਲਈ ਦਵਾਖਾਨੇ ਨੂੰ ਵੀ ਬਾਦਸਤੂਰ ਜਾਰੀ ਰੱਖਿਆ ਸਗੋਂ ਹੋਰ ਵੱਡੇ ਦਵਾਖਾਨੇ ਦੇ ਰੂਪ ਵਿੱਚ ਵਿਕਸਤ ਕੀਤਾ। ਆਪ ਜੀ ਕੋਲ ਸ਼ਾਹੀ ਵੈਦ ਹਕੀਮਾਂ ਤੋਂ ਵੀ ਵਧੀਆ ਦਵਾਈਆਂ ਸਨ। ਮਿਸਾਲ ਵਜੋਂ ਜਦੋਂ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਧੋਖੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ ਤਾਂ ਉਸ ਨੂੰ ਕਿਧਰੋਂ ਵੀ ਆਰਾਮ ਨਹੀਂ ਸੀ ਆ ਰਿਹਾ। ਸ਼ਾਹ ਜਹਾਨ ਦੇ ਕਿਸੇ ਦਰਬਾਰੀ ਨੇ ਦੱਸਿਆ ਕਿ ਇਹ ਦਵਾਈ ਸਿਰਫ ਤੇ ਸਿਰਫ ਗੁਰੂ ਹਰਿਰਾਇ ਜੀ ਕੋਲ ਹੀ ਮਿਲ ਸਕਦੀ ਹੈ ਤਾਂ ਸ਼ਾਹ ਜਹਾਨ ਨੇ ਨਿਮਰਤਾ ਸਹਿਤ ਦਰਬਾਰੀ ਭੇਜਿਆ ਤਾਂ ਗੁਰੂ ਹਰਿਰਾਇ ਜੀ ਨੇ ਬਿਨਾਂ ਕਿਸੇ ਵੈਰ ਵਿਰੋਧ ਦੇ ਦਵਾਈ ਦੇ ਦਿੱਤੀ ਜਿਸ ਨੂੰ ਖਾਣ ਉਪਰੰਤ ਦਾਰਾ ਸ਼ਿਕੋਹ ਨੂੰ ਆਰਾਮ ਆ ਗਿਆ ਤਾਂ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਸ਼ਾਹ ਜਹਾਨ ਦੇ ਚਾਰ ਪੁੱਤਰ ਸਨ- ਦਾਰਾ ਸ਼ਿਕੋਹ, ਸ਼ੁਜਾਹ, ਔਰੰਗਜ਼ੇਬ ਤੇ ਮੁਰਾਦ। ਸ਼ਾਹ ਜਹਾਨ ਬੀਮਾਰ ਪੈ ਗਿਆ ਤਾਂ ਉਸ ਨੇ ਆਪਣੀ ਬਾਦਸ਼ਾਹੀ ਚਾਰ ਹਿੱਸਿਆਂ ਵਿੱਚ ਵੰਡ ਦਿੱਤੀ। ਜਦੋਂ ਗੁਰੂ ਜੀ ਬਾਬਾ ਬਕਾਲਾ ਤੇ ਗੋਇੰਦਵਾਲ ਸਾਹਿਬ ਦੇ ਪ੍ਰਚਾਰ ਦੌਰੇ ‘ਤੇ ਗਏ ਤਾਂ ਉਸ ਵਕਤ ਚਲਾਕੀ ਨਾਲ ਔਰੰਗਜ਼ੇਬ ਨੇ ਸ਼ਾਹ ਜਹਾਨ ਨੂੰ ਕੈਦ ਕਰ ਲਿਆ ਸੀ ਤੇ ਦਾਰਾ ਸ਼ਿਕੋਹ ਜੋ ਸ਼ਾਹ ਜਹਾਨ ਦਾ ਪੁੱਤਰ ਸੀ, ਜਾਨ ਬਚਾ ਕੇ ਭੱਜ ਨਿਕਲਿਆ ਸੀ ਤੇ ਉਸ ਵਕਤ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਨਾਲ ਹੀ ਬੇਨਤੀ ਕੀਤੀ ਕਿ ਆਪ ਔਰੰਗਜ਼ੇਬ ਨੂੰ ਬਿਆਸ ਦਰਿਆ ‘ਤੇ ਕੁਝ ਦੇਰ ਲਈ ਰੋਕ ਦਿਉ ਤਾਂ ਮੈਂ ਲਾਹੌਰ ਪਹੁੰਚ ਸਕਦਾ ਹਾਂ। ਗੁਰੂ ਜੀ ਨੇ ਔਰੰਗਜ਼ੇਬ ਨੂੰ ਬਿਆਸ ਦਰਿਆ ‘ਤੇ ਕੁਝ ਸਮੇਂ ਲਈ ਰੋਕੀ ਰੱਖਿਆ। ਓਨੇ ਟਾਈਮ ਵਿੱਚ ਦਾਰਾ ਸ਼ਿਕੋਹ ਲਾਹੌਰ ਪਹੁੰਚਣ ਵਿੱਚ ਕਾਮਯਾਬ ਹੋ ਗਿਆ, ਪਰ ਔਰੰਗਜ਼ੇਬ ਨੇ ਪਿੱਛਾ ਕਰਕੇ ਉਸ ਨੂੰ ਪਕੜ ਲਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ। ਔਰੰਗਜ਼ੇਬ ਨੇ ਆਪਣੇ ਤਿੰਨਾਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਕੇ ਤੇ ਆਪ ਤਖਤ ਦਾ ਵਾਰਿਸ ਬਣ ਗਿਆ। ਜਦ ਔਰੰਗਜ਼ੇਬ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਨੇ ਦਾਰਾ ਸ਼ਿਕੋਹ ਨੂੰ ਬਚਾਉਣ ਲਈ ਉਸ ਦੀ ਮਦਦ ਕੀਤੀ ਹੈ। ਇਸੇ ਗੁੱਸੇ ਨੂੰ ਮਨ ਵਿੱਚ ਰੱਖ ਕੇ ਗੁਰੂ ਜੀ ਨੂੰ ਦਿੱਲੀ ਸੱਦਿਆ, ਪਰ ਗੁਰੂ ਜੀ ਨੇ ਉਸ ਦੇ ਮੱਥੇ ਲੱਗਣ ਤੋਂ ਇਨਕਾਰ ਕਰ ਦਿੱਤਾ। ਸੰਗਤਾਂ ਦੇ ਬਾਰ-ਬਾਰ ਕਹਿਣ ‘ਤੇ ਕਿ ਹੰਕਾਰੀ ਬਾਦਸ਼ਾਹ ਨੇ ਬਾਣੀ ‘ਤੇ ਜੋ ਉਂਗਲ ਉਠਾਈ ਹੈ, ਉਸ ਦਾ ਜਵਾਬ ਦੇਣ ਲਈ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਆਪ ਜੀ ਨੇ ਆਪਣੇ ਪੁੱਤਰ ਰਾਮਰਾਇ ਜੀ ਨੂੰ ਇਹ ਕਹਿ ਕੇ ਭੇਜਿਆ ਕਿ ਅਕਾਲ ਪੁਰਖ ਤੋਂ ਸਿਵਾ ਕਿਸੇ ਦਾ ਵੀ ਮਨ ਵਿੱਚ ਭੈਅ ਨਹੀਂ ਰੱਖਣਾ ਤੇ ਹਮੇਸ਼ਾ ਸਚਾਈ ‘ਤੇ ਪਹਿਰਾ ਦੇਣਾ, ਪਰ ਰਾਮਰਾਇ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਈ ਕਰਾਮਾਤਾਂ ਕਰ ਕੇ ਵਿਖਾਈਆਂ ਜਿਵੇਂ ਸ਼ੇਰ ਦਾ ਖਾਲੀ ਹੱਥ ਵਾਰ ਰੋਕਣਾ, ਕਲਪ ਬ੍ਰਿਛ ਦੇ ਫਲ ਧਰਤੀ ‘ਤੇ ਲਿਆਉਣੇ, ਕਾਜ਼ੀ ਦੀ ਚਿੱਟੀ ਦਾੜ੍ਹੀ ਨੂੰ ਰੁਮਾਲ ਫੇਰ ਕੇ ਕਾਲਾ ਕਰਨਾ, ਦਿਨੇ ਆਕਾਸ਼ ਵਿੱਚ ਤਾਰੇ ਦਿਖਾਉਣੇ ਆਦਿ ਤੇ ਆਖਰ ਵਿੱਚ ਜਦੋਂ ਕਾਜ਼ੀਆਂ ਦੇ ਕਹਿਣ ‘ਤੇ ਔਰੰਗਜ਼ੇਬ ਨੇ ਪੁੱਛਿਆ ਕਿ ਬਾਬੇ ਨਾਨਕ ਨੇ ਇਹ ਲਿਖਿਆ ਹੈ ਇਸ ਦਾ ਕੀ ਮਤਲਬ ਹੈ।
ਸਲੋਕ ਮਹਲਾ ੧
ਮਿਟੀ ਮੁਸਲਮਾਨ ਕੀ, ਪੇੜੇ ਪਈ ਕੁਮਿ੍ਹਆਰ।।
ਘੜਿ ਭਾਂਡੇ ਇਟਾ ਕੀਆਂ, ਜਲਦੀ ਕਰੇ ਪੁਕਾਰ।।
ਜਲਿ ਜਲਿ ਰੋਵੈ ਬਪੁੜੀ, ਝੜਿ ਝੜਿ ਪਵਹਿ ਅੰਗਿਆਰ।।
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ।।
ਰਾਮਰਾਇ ਜੀ ਡੋਲ ਗਏ ਤੇ ਪਵਿੱਤਰ ਬਾਣੀ ਦੀ ਤੁੱਕ ਬਦਲ ਦਿੱਤੀ ਕਿ ਬਾਦਸ਼ਾਹ ਕਿਧਰੇ ਨਾਰਾਜ਼ ਨਾ ਹੋ ਜਾਏ। ਕਿਹਾ ਕਿ ‘ਮਿਟੀ ਮੁਸਲਮਾਨ ਕੀ’ ਨਹੀਂ ਹੈ ‘ਮਿਟੀ ਬੇਈਮਾਨ ਕੀ’ ਠੀਕ ਸ਼ਬਦ ਹੈ। ਪਤਾ ਲੱਗਣ ‘ਤੇ ਗੁਰੂ ਹਰਿਰਾਇ ਜੀ ਨੇ ਰਾਮਰਾਇ ਜੀ ਨੂੰ ਕਿਹਾ ਕਿ ਤੁਸੀਂ ਗੁਰੂ ਨਾਨਕ ਜੀ ਦੀ ਬਾਣੀ ਦਾ ਨਿਰਾਦਰ ਕੀਤਾ ਹੈ। ਅੱਜ ਤੋਂ ਬਾਅਦ ਮੇਰੇ ਮੱਥੇ ਨਹੀਂ ਲੱਗਣਾ। ਔਰੰਗਜ਼ੇਬ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ ਤੇ ਇਸੇ ਗੱਲ ਦਾ ਫਾਇਦਾ ਲੈਣ ਲਈ ਬਾਬਾ ਰਾਮਰਾਇ ਜੀ ਨੂੰ ਜਗੀਰ ਬਖਸ਼ ਦਿੱਤੀ। ਗੁਰੂ ਹਰਿਰਾਇ ਜੀ ਗੁਰਗੱਦੀ ਆਪਣੇ ਛੋਟੇ ਪੁੱਤਰ ਸ੍ਰੀ (ਗੁਰੂ) ਹਰਿਕ੍ਰਿਸ਼ਨ ਜੀ ਨੂੰ ਸੌਂਪ ਕੇ ਆਪ ਜੋਤੀ ਜੋਤ ਸਮਾ ਗਏ।
੧ਓ~*!!* ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ *!!*~੧ਓ.. !!*

*!!*~੧ਓ.. !!*.
May Guru Har Rai Sahib ji bless all of us with joy of Naam Simran, Peace and Happiness *!!*~੧ਓ.. !!*
Guru Har Rai Ji was the seventh of the Ten Gurus of Sikhism and became Guru on Tuesday, 19 March 1644 following in the footsteps of his grandfather, Guru Har Gobind Ji. Before Guru Ji died, he nominated Guru Har Krishan Ji, his son as the next Guru of the Sikhs. The following is a summary of the main highlights of Guru Ji life:
1. Continued the military traditions started by his grandfather Guru Har Gobind Ji
2. Kept 2200 mounted soldiers at all times.
3. Was disturbed as a child by the suffering caused to plants when they were accidentally destroyed by his robe.
4. Made several tours to the Malwa and Doaba regions of the Punjab
5. Guruji's son, Ram Rai, distorts Bani in front of Mughal Emperor Aurangzeb, after which the Guru is supposed to have said, ” Ram Rai, you have disobeyed my order and sinned. I will never see you again on account of your infidelity.”
The Guru nominated his youngest son, the five year old Har Krishan as the Eighth Sikh Guru; Guru Har Krishan Sahib on Sunday, 20 October 1661.



EK JROORI BENTI...

app sab nu das wallo dove hath jorh k benti hai k es page nu vadh to vadh share karo to apne dosta nu v daso es page nu like karan bare ch...
sada v hosla baneya rahe..
te asi v seva ch lagge rahea..
waheguru g sab da bhala kare..


੧ਓ~*!!*Waheguru Ji Ka Khalsa Waheguru Ji Ki Fateh Jio

Itihas nu Sakhiya De Roop Vich Sangta tak pauchaon vich kai Galtiya reh Gaiya Hongiya, Sangat ate Guru Ji Bakshan yog Han ! aas karde ha ki Galtiya nu na Chitarde hoye Khima Karoge !

No comments:

Post a Comment